Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005380020
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 5 (Formatting Word Document)

ਪਾਠ - 5
ਵਰਡ ਦੇ ਡਾਕੂਮੈਂਟ ਨੂੰ ਫਾਰਮੈਟ ਕਰਨਾ

ਅਭਿਆਸ (Exercise)


4) ਹੇਠ ਲਿਖੇ ਸ਼ਬਦਾਂ ਨੂੰ ਪਰਿਭਾਸ਼ਿਤ ਕਰੋ:-
1)ਅਲਾਈਨਮੈਂਟ2)ਨੰਬਰਿੰਗ
3)ਫੌਂਟ4)ਵਰਡ ਆਰਟ
5)ਕਲਿੱਪ ਆਰਟ6)ਆਟੋ ਸ਼ੇਪਸ
1)ਅਲਾਈਨਮੈਂਟ:-ਅਲਾਈਨਮੈਂਟ ਤੋਂ ਭਾਵ ਅਲਾਈਨ ਕਰਨਾ ਜਾਂ ਸੇਧ ਵਿੱਚ ਕਰਨਾ ਹੈ। ਇਸਦੀ ਵਰਤੋਂ ਰਾਹੀਂ ਅਸੀਂ ਟੈਕਸਟ ਨੂੰ ਖੱਬੇ, ਸੱਜੇ, ਵਿਚਕਾਰ ਜਾਂ ਜਸਟੀਫਾਈ ਕਰ ਸਕਦੇ ਹਾਂ। ਸੋ ਇਹ ਚਾਰ ਪ੍ਰਕਾਰ ਦੀ ਹੈ:-
  1. ਲੈਫਟ ਅਲਾਈਨ
  2. ਰਾਈਟ ਅਲਾਈਨ
  3. ਸੈਂਟਰ ਅਲਾਈਨ
  4. ਜਸਟੀਫਾਈ ਅਲਾਈਨ
2)ਨੰਬਰਿੰਗ:-ਨੰਬਰਿੰਗ ਉਹ ਪ੍ਰਕ੍ਰਿਆ ਹੈ ਜਿਸ ਵਿੱਚ ਲਿਸਟ ਨੂੰ ਪ੍ਰਭਾਵਸ਼ਾਲੀ ਅਤੇ ਸੁੰਦਰ ਬਣਾਉਣ ਲਈ ਨੰਬਰ ਲਗਾਏ ਜਾਂਦੇ ਹਨ। ਨੰਬਰਿੰਗ ਲਗਾਉਣ ਲਈ "ਫਾਰਮੈਟ ਟੂਲ ਬਾਰ" ਜਾਂ "ਫਾਰਮੈਟ → ਬੂਲੇਟਸ ਐਂਡ ਨੰਬਰਿੰਗ" ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ।
3)ਫੌਂਟ:-ਕੰਪਿਊਟਰ ਵਿੱਚ ਕੁਝ ਵੀ ਟਾਈਪ ਕਰਨ ਲਈ ਜਿਹੜੇ ਅੱਖਰ ਵਰਤੇ ਜਾਂਦੇ ਹਨ ਉਹਨਾਂ ਨੂੰ ਫੌਂਟ ਕਿਹਾ ਜਾਂਦਾ ਹੈ। ਫੌਂਟ ਕਈ ਸਟਾਈਲ ਅਤੇ ਭਾਸ਼ਾਵਾਂ ਦੇ ਹੋ ਸਕਦੇ ਹਨ। ਕਿਸੇ ਵੀ ਫੌਂਟ ਨੂੰ ਵਰਤਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹ ਫੌਂਟ ਕੰਪਿਊਟਰ ਵਿੱਚ ਭਰਿਆ ਹੋਵੇ। ਫੌਂਟ ਨੂੰ ਬਦਲਣ ਲਈ "ਫਾਰਮੈਟ" ਟੂਲ ਬਾਰ ਜਾਂ "ਫਾਰਮੈਟ → ਫੌਂਟ" ਮੀਨੂੰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫੌਂਟ ਦੀਆਂ ਕੁਝ ਉਦਾਹਰਣਾਂ ਹਨ:- "ਟਾਈਮਸ ਨਿਊ ਰੋਮਨ", "ਏਰੀਅਲ", "ਅਨਮੋਲਹਿੰਦੀ", "ਅਨੋਮਲਿਪੀ" ਅਤੇ "ਅਸੀਸ" ਆਦਿ।
4)ਵਰਡ ਆਰਟ:-ਵਰਡ ਆਰਟ ਪਹਿਲਾਂ ਤੋਂ ਪਰਿਭਾਸ਼ਿਤ ਡਿਜ਼ਾਈਨ ਹੁੰਦੇ ਹਨ ਜੋ ਟੈਕਸਟ ਨੂੰ ਡਰਾਇੰਗ ਵਿੱਚ ਤਬਦੀਲ ਕਰ ਦਿੰਦੇ ਹਨ। ਅਸੀਂ ਆਪਣੇ ਮਨਪਸੰਦ ਡਿਜ਼ਾਈਨ ਦੀ ਚੋਣ ਕਰਕੇ ਲੋੜੀਂਦਾ ਟੈਕਸ ਭਰ ਸਕਦੇ ਹਾਂ। ਅਸੀਂ ਇਸਨੂੰ ਭਰਨ ਲਈ ਡਰਾਇੰਗ ਟੂਲਬਾਰ ਉੱਤੇ "ਇਨਸਰਟ ਵਰਡ-ਆਰਟ" ਜਾਂ "ਇਨਸਰਟ → ਪਿਕਚਰ → ਵਰਡ ਆਰਟ" ਮੀਨੂੰ ਕਮਾਂਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
5)ਕਲਿੱਪ ਆਰਟ:-ਵਰਡ ਦੀ ਆਰਟ ਗੈਲਰੀ ਵਿੱਚ ਪਹਿਲਾਂ ਤੋਂ ਬਣੀਆਂ - ਬਣਾਈਆਂ ਤਸਵੀਰਾਂ ਹੁੰਦੀ ਹਨ, ਇਹਨਾਂ ਤਸਵੀਰਾਂ ਨੂੰ ਕਲਿੱਪ ਆਰਟ ਕਿਹਾ ਜਾਂਦਾ ਹੈ। ਅਸੀਂ ਲੋੜ ਅਨੁਸਾਰ ਕੋਈ ਵੀ ਤਸਵੀਰ ਆਪਣੇ ਡਾਕੂਮੈਂਟ ਵਿੱਚ ਭਰ ਸਕਦੇ ਹਾਂ। ਕਲਿੱਪ ਆਰਟ ਨੂੰ ਭਰਨ ਲਈ ਡਰਾਇੰਗ ਟੂਲਬਾਰ ਉੱਤੇ "ਇਨਸਰਟ ਕਲਿੱਪ ਆਰਟ" ਜਾਂ "ਇਨਸਰਟ → ਪਿਕਚਰ → ਕਲਿੱਪ ਆਰਟ" ਮੀਨੂੰ ਕਮਾਂਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
6)ਆਟੋ ਸ਼ੇਪਸ:-ਵਰਡ ਵਿੱਚ ਕੁਝ ਬਣੀਆਂ-ਬਣਾਈਆਂ ਸ਼ਕਲਾਂ ਹੁੰਦੀਆਂ ਹਨ। ਇਹਨਾਂ ਸ਼ਕਲਾਂ ਨੂੰ ਆਟੋ ਸ਼ੇਪਸ ਕਿਹਾ ਜਾਂਦਾ ਹੈ। ਅਸੀਂ ਆਪਣੇ ਡਾਕੂਮੈਂਟ ਵਿੱਚ ਕੋਈ ਵੀ ਢੁੱਕਵੀਂ ਆਟੋ ਸ਼ੇਪ ਭਰ ਸਕਦੇ ਹਾਂ। ਇਸ ਨੂੰ ਭਰਨ ਲਈ "ਡਰਾਇੰਗ ਟੂਲ ਬਾਰ" ਤੇ "ਆਟੋਸ਼ੇਪਸ" ਕਮਾਂਡ ਜਾਂ "ਇਨਸਰਟ → ਪਿਕਚਰਸ → ਆਟੋਸ਼ੇਪਸ" ਮੀਨੂੰ ਕਮਾਂਡ ਦੀ ਵਰਤੋਂ ਕਰ ਸਕਦੇ ਹਾਂ।
ਉੱਤਰ:- ਦਿੱਤੇ ਹੋਏ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਹੇਠ ਲਿਖੇ ਅਨੁਸਾਰ ਹਨ: -

SmartStudies.in © 2012-2023